ਸਾਧਾਰਨ ਤੌਰ ਤੇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ordinarily_ਸਾਧਾਰਨ ਤੌਰ ਤੇ: ‘ਸਾਧਾਰਨ ਤੌਰ ਤੇ’ ਵਾਕੰਸ਼ ਦੇ ਅਰਥ ਪ੍ਰਸੰਗ ਅਨੁਸਾਰ ਕੀਤੇ ਜਾਣੇ ਚਾਹੀਦੇ ਹਨ। ਨਾਰੂਮਲ ਬਨਾਮ ਬੰਬੇ ਰਾਜ (ਏ ਆਈ ਆਰ 1960 ਐਸ ਸੀ 1329) ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 177 ਵਿਚ ਸਾਧਾਰਨ ਤੌਰ ਤੇ ਵਾਕੰਸ਼ ਦਾ ਮਤਲਬ ਹੈ ਸਿਵਾਏ ਉਥੇ ਦੇ ਜਿਥੇ ਉਸ ਸੰਘਤਾ ਵਿਚ ਹੋਰਵੇਂ ਉਪਬੰਧ ਕੀਤਾ ਗਿਆ ਹੈ। ਸ਼ਿਬਜੀ ਖੇਤਸ਼ੀ ਠਾਕਰ ਬਨਾਮ ਕਮਿਸ਼ਨਰ ਆਫ਼ ਧਨਬਾਦ ਮਿਉਂਸਪੈਲਿਟੀ (ਏ ਆਈ ਆਰ 1978 ਐਸ ਸੀ 836) ਅਨੁਸਾਰ ਇਹ ਵਾਕੰਸ਼ ਉਸ ਹੀ ਵਾਕ ਵਿਚ ਆਏ ਸ਼ਬਦ ‘ਕੀਤਾ ਜਾਵੇਗਾ’ ਦੀ ਸ਼ਕਤੀ ਵਿਚ ਕਮੀ ਕਰਦਾ ਹੈ। ਉਸ ਅਨੁਸਾਰ ਹਰ ਪੰਜ ਸਾਲ ਦੇ ਅੰਦਰ ਬੰਦੋਬਸਤ ਦੀ ਸੁਧਾਈ ਅਤੇ ਉਸ ਵਿਚ ਹਰੇਕ ਜੋਤ ਸ਼ਾਮਲ ਕੀਤੇ ਜਾਣ ਦੀ ਲੋੜ ਨਿਰਪੇਖ ਅਥਵਾ ਲਾਜ਼ਮੀ ਨਹੀਂ ਰਹਿ ਜਾਂਦੀ ਅਤੇ ਉਪਬੰਧ ਤਾਕੀਦੀ ਨ ਰਹਿ ਕੇ ਨਿਦੇਸ਼ਕ ਬਣ ਜਾਂਦਾ ਹੈ ਜਿਸ ਦੇ ਫਲਸਰੂਪ ਅਸਾਧਾਰਨ ਹਾਲਾਤ ਵਿਚ ਇਹ ਕੰਮ ਪਿਛੇ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ  ਇਸ ਪਦ ਦਾ ਅਰਥ ਹਰ ਹਾਲਤ ਦੀ ਥਾਵੇਂ ਬਹੁ ਗਿਣਤੀ ਕੇਸਾਂ ਵਿਚ ਲਿਆ ਗਿਆ ਹੈ [ਕੈਲਾਸ਼ ਚੰਦਰ ਬਨਾਮ ਭਾਰਤ ਦਾ ਸੰਘ-ਏ ਆਈ ਆਰ 1961 ਐਸ ਸੀ 1346]। ਐਫ਼ ਐਮ.ਕੋਲੀਆ ਬਨਾਮ ਜੀ. ਐਮ.ਬੈਰਟ [(1981)22 ਗੁਜ ਐਲ ਆਰ 700] ਅਨੁਸਾਰ ‘‘ਸਾਧਾਰਨ ਤੌਰ ਤੇ ਦਾ ਮਤਲਬ ਹੈ ਜੇਕਰ ਅਜਿਹਾ ਨ ਕਰਨ ਲਈ ਵਿਸ਼ੇਸ਼ ਕਾਰਨਹੋਣ ਤਾਂ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.